ਬੰਦ ਕਰੋ

ਨਹਿਰੂ ਰੋਜ਼ ਗਾਰਡਨ

ਦਿਸ਼ਾ

ਨਹਿਰੂ ਰੋਜ਼ ਗਾਰਡਨ ਲੁਧਿਆਣਾ ਸ਼ਹਿਰ ਵਿਚ 1967 ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਏਸ਼ੀਆ ਵਿੱਚ ਸਥਿਤ ਵੱਡੇ ਬਾਗ਼ਾਂ ਵਿਚੋਂ ਇੱਕ ਹੈ, ਜੋ 30 ਏਕੜ ਦੇ ਖੇਤਰ ਵਿਚ ਫੈਲਿਆ ਹੋਇਆ ਹੈ, ਜਿਸ ਵਿੱਚ 17 ਹਜ਼ਾਰ ਤੋਂ ਵੱਧ ਪੌਦਿਆਂ ਨੂੰ ਬੀਜਿਆ ਗਿਆ ਹੈ ਅਤੇ 1600 ਕਿਸਮਾਂ ਦੇ ਗੁਲਾਬ ਦੇ ਫੁੱਲ ਲੱਗੇ ਹੋਏ ਹਨ, ਜੋ ਦੇਖਣ ਨੂੰ ਹਰਿਆ ਭਰਿਆ ਮਨਮੋਹਕ ਦ੍ਰਿਸ਼ ਲੱਗਦਾ ਹੈ। ਇਹ ਬਾਗਬਾਨੀ ਬਗੀਚੇ, ਸੰਗੀਤਕ ਝਰਨੇ, ਪਾਥਵੇਅ, ਮਿੰਨੀ-ਚਿੜੀਆਘਰ ਦੇ ਨਾਲ ਇੱਕ ਪਿਕਨਿਕ ਸਥਾਨ ਹੈ ਅਤੇ ਪੂਲ ‘ਚ ਬੇੜੀ ਸਫਰ ਪ੍ਰਮੁੱਖ ਮੰਨੋਰੰਜਨ ਦਾ ਸਥਾਨ ਹੈ। ਜਿਸ ਨਾਲ ਸੈਲਾਨੀ ਆਕਰਸ਼ਿਤ ਹੁੰਦੇ ਹਨ। ਇਸ ਨੂੰ ਜੌਗਿੰਗ ਅਤੇ ਸੈਰ ਕਰਨ ਲਈ ਵੀ ਸਭ ਤੋਂ ਵਧੀਆ ਸਥਾਨ ਮੰਨਿਆ ਜਾਂਦਾ ਹੈ। ਸ਼ਹਿਰ ਦੇ ਮਸ਼ਹੂਰ ਸਾਲਾਨਾ ਗੁਲਾਬ ਦੇ ਫੁੱਲਾਂ ਦਾ ਤਿਉਹਾਰ ਇਸ ਬਾਗ ਵਿਚ ਆਯੋਜਨ ਕੀਤਾ ਜਾਂਦਾ ਹੈ ਜੋ ਹਜ਼ਾਰਾਂ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ।

ਫ਼ੋਟੋ ਗੈਲਰੀ

  • ਨਹਿਰੂ ਰੋਜ਼ ਗਾਰਡਨ ਦਾ ਦ੍ਰਿਸ਼
  • ਨਹਿਰੂ ਰੋਜ਼ ਗਾਰਡਨ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਸਭ ਤੋਂ ਨੇੜੇ ਹਵਾਈ ਅੱਡਾ ਸਾਹਨੇਵਾਲ ਵਿਖੇ ਹੈ ਜੋ ਲਗਭਗ 18 ਕਿਲੋਮੀਟਰ ਦੀ ਦੂਰੀ 'ਤੇ ਹੈ।

ਰੇਲਗੱਡੀ ਰਾਹੀਂ

ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਹੈ ਜੋ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਹੈ।

ਸੜਕ ਰਾਹੀਂ

ਨਹਿਰੂ ਰੋਜ਼ ਗਾਰਡਨ ਸਰਕਾਰੀ ਕਾਲਜ ਰੋਡ, ਨੇੜੇ ਸਰਕਾਰੀ ਕਾਲਜ, ਨਿਊ ਪ੍ਰੇਮ ਨਗਰ, ਲੁਧਿਆਣਾ ਵਿਖੇ ਸਥਿਤ ਹੈ। ਇਹ ਲਗਭਗ ਲੁਧਿਆਣਾ ਬੱਸ ਸਟੈਂਡ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਹੈ। ਸੈਲਾਨੀ ਇਸ ਸਥਾਨ ਤੇ ਆਟੋ ਰਿਕਸ਼ਾ ਅਤੇ ਟੈਕਸੀ ਲੈ ਕੇ ਜਾ ਸਕਦੇ ਹਨ ਅਤੇ ਥੋੜ੍ਹੇ ਸਮੇਂ ਵਿਚ ਮਿਊਜ਼ੀਅਮ ਤਕ ਪਹੁੰਚ ਸਕਦੇ ਹਨ।