ਨਗਰ ਨਿਗਮ

 

ਨਗਰ ਨਿਗਮ

ਨਗਰ ਨਿਗਮ ਲੁਧਿਆਣਾ 1978 ਵਿਚ ਹੋਂਦ ਵਿਚ ਆਈ ਸੀ। ਪਹਿਲੀ ਵਾਰ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ 1992 ਵਿਚ ਹੋਈਆਂ ਸਨ। ਚੌਧਰੀ ਸਤ ਪ੍ਰਕਾਸ਼ ਨੂੰ ਨਗਰ ਨਿਗਮ ਲੁਧਿਆਣਾ ਦੇ ਪਹਿਲੇ ਮੇਅਰ ਵਜੋਂ ਚੁਣਿਆ ਗਿਆ ਸੀ। ਸ. ਸੁਰਜੀਤ ਸਿੰਘ ਆਹਲੂਵਾਲੀਆ ਸੀਨੀਅਰ ਡਿਪਟੀ ਮੇਅਰ ਬਣਾਏ ਗਏ ਸੀ। ਨਗਰ ਨਿਗਮ ਘਰ ਦੇ ਮੈਂਬਰਾਂ ਦੀ ਕੁੱਲ ਗਿਣਤੀ 50 ਸੀ।

ਵਧੇਰੇ ਵੇਰਵਿਆਂ ਲਈ, ਨਗਰ ਨਿਗਮ ਲੁਧਿਆਣਾ ਦੀ ਵੈੱਬਸਾਈਟ ਵੇਖੋ ਨਗਰ ਨਿਗਮ ਲੁਧਿਆਣਾ

 

ਸੁਧਾਰ ਟਰੱਸਟ

ਲੁਧਿਆਣਾ ਸੁਧਾਰ ਟਰੱਸਟ ਨੂੰ ਪੰਜਾਬ ਟਾਊਨ ਇੰਪਰੂਵਮੈਂਟ ਐਕਟ 1922 ਦੇ ਤਹਿਤ ਸਾਲ 1958 ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਦਫਤਰ ਲੁਧਿਆਣਾ ਦੇ ਨਿਵਾਸੀਆਂ ਲਈ ਯੋਜਨਾਬੱਧ ਅਤੇ ਵਿਕਾਸ ਦੇ ਉਦੇਸ਼ ਨਾਲ ਸਥਾਪਤ ਕੀਤਾ ਗਿਆ ਸੀ। ਹੁਣ ਤਕ ਇਸ ਦਫਤਰ ਨੇ ਲੁਧਿਆਣਾ ਨਿਵਾਸੀਆਂ ਦੇ ਵਿਕਾਸ ਲਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਲਗਭਗ 2850 ਏਕੜ ਵਿਚ 33 ਵਿਕਾਸ ਸਕੀਮਾਂ ਲਾਗੂ ਕੀਤੀਆਂ ਹਨ ।

 

ਵਧੇਰੇ ਵੇਰਵਿਆਂ ਲਈ, ਸੁਧਾਰ ਟਰੱਸਟ ਲੁਧਿਆਣਾ ਦੀ ਵੈੱਬਸਾਈਟ ਵੇਖੋ ਸੁਧਾਰ ਟਰੱਸਟ ਲੁਧਿਆਣਾ